
#ਫਰਕ #difference
ਹਰ ਛੋਟੀ ਛੋਟੀ ਗੱਲ ਵਕਤ ਦੇ ਨਾਲ ਅੱਗੇ ਜਾ ਕੇ ਵੱਡੀ ਹੋ ਜਾਇਆ ਕਰਦੀ ਹੈ ਇਸ ਲਈ ਇਹ ਨਾ ਕਿਹਾ ਕਰੋ ਕੇ ਛੋਟੀਆਂ ਛੋਟੀਆਂ ਗੱਲਾਂ ਨਾਲ ਕੀ ਫਰਕ ਪੈਂਦਾ। ਅੱਜ ਕਿਸੇ ਨੇ ਕੰਮੈਂਟ ਕੀਤਾ ਕਿ ਰੱਖੜੀਆਂ ਨਾ ਬੰਨਵਾਉਣ ਨਾਲ, ਜਾਂ ਹੋਰ ਹਿੰਦੂ ਕਰਮਕਾਂਡ ਕਰਨ ਨਾਲ, ਤਿਉਹਾਰ ਮਨਾਉਣ ਨਾਲ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨਾਲ ਕੀ ਫਰਕ ਪੈਂਦਾ ਹੈ। ਫਰਕ ਬਹੁਤ ਪੈ ਗਿਆ ਸਾਡਾ ਵੱਖਰਾਪਣ ਹੀ ਖਤਮ ਹੁੰਦਾ ਜਾ ਰਿਹਾ ਹੈ। ਸਾਡੇ ਗੱਤਕੇ ਦਾ ਹੋਲਾ ਮਹੱਲਾ ਖਤਮ ਹੋ ਕਿ ਕੱਚੇ ਰੰਗ ਪਾਉਣ ਦਾ ਮੂੜ ਮਤ ਚੱਲ ਪਈ ਹੈ। ਸ਼ਹਿਰਾਂ ਵਿੱਚ ਰਹਿਣ ਵਾਲੇ ਤਾਂ ਚੰਗੇ ਭਲੇ ਸਰਦਾਰ ਜਗਰਾਤੇ ਕਰਵਾਈ ਜਾਂਦੇ ਨੇ ਨਾਮ ਪਿੱਛੇ ਲੱਗਾ ਸਿੰਘ ਕੇਵਲ ਨਾਮਾਤਰ ਹੀ ਹੈ। ਵਿਆਹ ਸ਼ਾਦੀਆਂ ਦੇ ਮਹੂਰਤ ਕਢਵਾਉਂਦੇ ਨੇ ਪੰਡਤਾਂ ਤੋਂ, ਰਿਸ਼ਤੇ ਫੇਰ ਵੀ #ਮਜਬੂਤ ਨਹੀਂ ਬਣਦੇ, ਪੰਡਤ ਤੋਂ ਮਹੂਰਤ ਕਢਵਾਉਣ ਦਾ ਫਾਇਦਾ ਤਾਂ ਫੇਰ ਹੈ ਨਾ ਜੇ ਪੰਡਿਤ ਰਿਸ਼ਤੇ ਦੀ ਗਰੰਟੀ ਲਵੇ।
ਪਿੰਡਾਂ ਦੀਆਂ, ਪਹਿਲਾਂ ਵਿਆਹੀਆਂ ਔਰਤਾਂ ਵੀ ਬਿਊਟੀ ਪਾਰਲਰਾਂ ਦਾ ਮੂੰਹ ਨਹੀਂ ਵੇਖਦੀਆਂ ਸੀ, ਪਰ ਹੁਣ ਕੁਆਰੀਆਂ ਕੁੜੀਆਂ ਵੀ ਪਾਰਲਰ ਤੇ ਤਿਆਰ ਹੋਣ ਜਾਂਦੀਆਂ ਨੇ।
ਐਤਕੀਂ ਸਾਲ ਇੱਕ ਸਰਦਾਰ ਨਮਾਜ ਪੜ੍ਹਦਾ ਵੀ ਨਜਰ ਆਇਆ ਸੀ।
ਅਸੀਂ ਕ੍ਰਿਸਮਸ ਮਨਾਉਣ ਵੀ ਲੱਗ ਗਏ ਆਂ।
ਹਿੰਦੂ ਤਿਉਹਾਰ ਤਾਂ ਅਸੀਂ ਸਾਰੇ ਹੀ ਮਨਾਉਂਦੇ ਹਾਂ।
ਇਹ ਗੱਲ ਮਾੜੀ ਨਹੀਂ ਕਿ ਤੁਸੀਂ ਕਿਸੇ ਦੂਜੇ ਮਜਹਬ ਵਾਲੇ ਨੂੰ ਉਸਦੇ ਦਿਨ ਤਿਉਹਾਰ ਤੇ ਮੁਬਾਰਕਬਾਦ ਦਿਉ, ਕਿਸੇ ਗੈਰ ਮਜਹਬ ਦੇ ਗਰੀਬ ਦੀ ਮਦਦ ਕਰੋ, ਸਤਿਕਾਰ ਕਰੋ ਕੋਈ ਅਪਸ਼ਬਦ ਨਾ ਬੋਲੋਂ। ਪਰ ਅਸੀਂ ਵੀ ਉਹ ਕੁਝ ਤਾਂ ਨਹੀਂ ਕਰਨ ਲੱਗ ਜਾਣਾ, ਜੇ ਉਹ ਸਭ ਸਾਡੇ ਲਈ ਹੁੰਦਾ ਤਾਂ ਗੁਰੂ ਸਾਹਿਬ ਕਹਿ ਦਿੰਦੇ। ਮੁਸਲਮਾਨ ਪੰਜ ਵਕਤ ਨਮਾਜ਼ ਕਰੇ, ਹਿੰਦੂ ਰਾਮ-ਰਾਮ ਹਰੀ ਕਰੇ ਬਾਕੀ ਕਰਮਕਾਂਡ ਕਰਨੇ ਉਹਨਾਂ ਦੀ ਮਰਜ਼ੀ ਕੁਝ ਵੀ ਕਰਨ ਅਸੀਂ ਉਹਨਾਂ ਨੂੰ ਚੰਗਾ ਮਾੜਾ ਨਹੀਂ ਕਹਿ ਸਕਦੇ।
ਪਹਿਲਾਂ ਪਿੰਡਾਂ ਵਿੱਚ ਹਰ ਸਿਆਣੇ ਬੰਦੇ ਦੇ ਸਿਰਤੇ #ਪੱਗ ਹੁੰਦੀ ਸੀ ਹੁਣ ਸਾਡਾ ਪੂਰਾ ਪੱਛਮੀਂਕਰਨ ਹੋਇਆ ਪਿਆ ਸਿਆਣੇ ਬਿਆਣੇ ਚਿੱੱਟੀ ਦਾੜ੍ਹੀ ਵਾਲੇ ਵੀ ਮੋਨੇ ਘੋਨੇ ਹੀ ਲੱਭਦੇ ਨੇ, ਪਹਿਲਾਂ ਵਾਲੇ ਬਜੁਰਗ ਦਾਦੇ ਸਾਬਤ ਸੂਰਤ ਨੇ ਹੁਣ ਵਾਲੇ ਪੰਨੂ ਹੋਣਾ ਵਰਗੇ ਹੋਏ ਫਿਰਦੇ ਆ, ਪੋਤਰੇ ਤਾਂ ਕੰਨਾਂ ਵਿੱਚ ਨੱਤੀਆਂ ਪਵਾ ਕੇ ਟੈਟੂ ਬਣਾ ਕੇ ਫਿਰਦੇ। ਬਹੁਤ ਲੋਕਾਂ ਨੂੰ ਇਹਨਾਂ ਛੋਟੀਆਂ ਗੱਲਾਂ ਨਾਲ ਫਰਕ ਨਹੀਂ ਪੈਂਦਾ ਸੀ ਕਿ ਕੌਣ ਕੌਣ ਨਕੋਦਰ ਜਾ ਕੇ ਮੱਥੇ ਟੇਕਦਾ ਸੀ ਹੁਣ ਵੱਡੀ ਗੱਲ ਕਹਿ ਦਿੱਤੀ ਅਗਲਿਆਂ ਨੇ ਕੇ ਬੀੜੀਆਂ ਪੀਣਾ ਮਲੰਗ ਗੁਰੂ ਸਾਹਿਬ ਦੀ ਵੰਸ਼ ਵਿਚੋਂ ਹੈ। ਜਿਹੜੇ ਮੱਥੇ ਰਗੜਦੇ ਨੇ ਓਥੇ ਉਹਨਾਂ ਨੂੰ ਫਰਕ ਨਹੀਂ ਪੈਣਾ ਉਹਨਾਂ ਦੇ ਉਸਤਾਦ ਜੀ ਨੂੰ ਸਾਰੀਆਂ ਪ੍ਰਾਪਤੀਆਂ ਉੱਥੋਂ ਹੋਈਆਂ (ਉਹ ਗੱਲ ਵੱਖਰੀ ਵੀ ਰਾਗਾਂ ਜਾਂ ਸਰਗਮ ਨਾਲ ਉਹਦਾ ਦੂਰ ਦੂਰ ਦਾ ਨਾਤਾ ਨਹੀਂ) ਇਹ ਵੀ ਹੋ ਸਕਦਾ ਕਦੇ ਗੰਦ ਉਸਤਾਦ ਆਕੇ ਭਵਿੱਖਤ ਕਿਤੇ ਗੱਦੀ ਵੀ ਸਾਂਭ ਲਵੇ ਦਸ ਸਾਲ ਪਹਿਲਾਂ ਇਹ ਪੋਸਟ ਪਾਈ ਸੀ ਕਿ ਇਹ ਗਾਇਕ ਗਿਰਿਆ ਹੋਇਆ ਇਹ ਸਿੱਖਾਂ ਦੇ ਬੱਚਿਆਂ ਨੂੰ ਕੁਰਾਹੇ ਪਾ ਰਿਹਾ, ਕੁਝ ਲੋਕ ਮੈਨੂੰ ਗਲਤ ਵੀ ਕਹਿੰਦੇ ਸੀ ਉਦੋਂ, ਪਰ ਮੈਨੂੰ ਪਤਾ ਸੀ ਕਿ ਬਹੁਤੇ ਮੂੰਹ ਦੇ ਮਿੱਠੇ ਕਿਸੇ ਦੇ ਸਕੇ ਨਹੀਂ ਹੁੰਦੇ। ਜੇ ਇਹਨਾਂ ਮਲੰਗਾ ਦੇ ਹੱਥ ਕੁਝ ਹੁੰਦਾ ਤਾਂ ਅੱਜ ਪੰਜਾਬ ਦੇ ਲੋਕ ਇਹਨੇ ਦੁਖੀ ਨਹੀਂ ਹੋਣੇ ਸੀ ਤੇ ਸ਼ਾਇਦ ਸਾਡੇ ਮਰਦ ਪ੍ਰਧਾਨ ਦੇਸ਼ ਭਾਰਤ ਦੇ ਹਰ ਘਰ ਵਿੱਚ ਇੱਕ ਪੁੱਤਰ ਵੀ ਜਰੂਰ ਹੁੰਦਾ ਜੋ ਕਿ ਨਹੀਂ ਹੈ ਨਾ ਹੋ ਸਕਦਾ। ਹੋਰ ਛੋਟੀਆਂ ਗੱਲਾਂ ਦੇ ਫਰਕ ਅੱਗੇ ਹੋਰ ਦਿਸਣਗੇ, ਜਿਹੜਾ ਲੋਕ ਕਹਿੰਦੇ ਇਹਦੇ ਨਾਲ ਕੀ ਹੋਣ ਲੱਗਾ, ਕਹਿੰਦੇ ਹੁੰਦੇ ਸੀ ਮਨ ਸਾਫ ਚਾਹੀਦਾ ਗੁਰਦੁਆਰਾ ਸਾਹਿਬ ਜਾਕੇ ਕੀ ਕਰਨਾ, ਗੁਰਦੁਆਰੇ ਜਾਣ ਬਿਨਾਂ ਉਹ ਮਨ ਹੀ ਹੌਲੀ ਹੌਲੀ ਮੈਲਾ ਹੋ ਗਿਆ ਤੇ ਭ੍ਰਿਸ਼ਟ ਹੋ ਗਿਆ, ਬੱਚਿਆਂ ਨੂੰ ਨੱਚਣਾ, ਗਾਲਾਂ ਕੱਢਣੀਆਂ ਸਿਖਾਉਣੀਆਂ ਇਹ ਸਭ ਕੁਝ ਵੱਡੀਆਂ ਤਬਾਹੀਆਂ ਲੈ ਕੇ ਆਵੇਗਾ, ਛੋਟੀਆਂ ਗੱਲਾਂ ਨਾਲ ਬਹੁਤ ਵੱਡੇ ਫਰਕ ਪੈਣਗੇ ਜਿੰਨਾ ਕੁੜੀਆਂ ਨੇ ਦੋ-ਦੋ ਥਾਵਾਂ ਤੋਂ ਕੰਨ ਵਿਨਵਾਏ ਆ ਨੱਕਾਂ ਵਿੱਚ ਕੋਕੇ ਨੱਥਾਂ ਪਾਈਆਂ ਉਹਨਾਂ ਨੇ ਧਰਮੀ ਪੁੱਤ ਨਹੀਂ ਜੰਮਣੇ ਭਾਪਿਆ ਵਰਗੇ ਬਿਜਨਸਮੈਨ ਭਾਵੇ ਜੰਮ ਪੈਣ ਜਿਹੜੇ ਵੇਖਣ ਨੂੰ ਸਰਦਾਰ ਲੱਗਣਗੇ... ਹੋਰ ਵੀ ਬੜ੍ਹਾ ਕੁਝ ਆ ਫਿਲਹਾਲ ਤਾਂ ਕਈਆਂ ਤੋਂ ਇਹ ਵੀ ਬਰਦਾਸ਼ਤ ਨਹੀਂ ਹੋਣਾ।
ਗੁਰਦੁਆਰਿਆਂ ਵਿੱਚ ਮਰਿਯਾਦਾ ਦੇ ਛੋਟੇ ਤੋਂ ਵੱਡੇ ਫਰਕ ਪੈ ਗਏ ਨੇ ਕੁੜੀਆਂ ਅੱਧਾ ਜਿਹਾ ਸਿਰ ਢੱਕ ਚਲੀਆਂ ਜਾਂਦੀਆਂ, ਦਰਬਾਰ ਸਾਹਿਬ ਅੰਦਰ ਕੁਰਸੀਆਂ, ਲੰਗਰ ਟੇਬਲ ਤੇ ਲੱਗਣ ਤੋਂ ਛਕਣ ਤੱਕ ਆ ਗਿਆ, ਗ੍ਰੰਥੀ ਪਾਠੀ ਕਢਾਈ ਆਲੇ ਸਿਰੋਪਾਓ ਵਰਤਣ ਲੱਗ ਗਏ, ਫੇਰ ਕਢਾਈ ਆਲੇ ਚੋਲ ਪਾਉਣ ਲੱਗ ਗਏ, ਓਹੀ ਮੋਬਾਈਲ ਰੋਟੀ ਖਾਂਦੇ ਤੇ ਓਹੀ ਬਾਥਰੂਮ ਵਿੱਚ ਚੱਲਦਾ ਰਹਿੰਦਾ ਸੁੱਚਮ ਪਤਾ ਨਹੀਂ ਕਿੱਥੇ ਰਹਿ ਗਈ। ਪਹਿਲਾਂ ਸਮਝਦਾਰ ਲੋਕ ਦਰਬਾਰ ਸਾਹਿਬ ਵਿਚ ਫੋਨ ਸਾਇਲੈਂਟ ਕਰ ਲੈਂਦੇ ਸੀ ਹੁਣ ਤਾਂ ਸਮਾਗਮ ਚਲਦੇ ਵਿੱਚ ਗੱਲ ਕਰਦੇ ਰਹਿੰਦੇ, ਮੈਸੇਜ ਕਰਦੇ ਰਹਿੰਦੇ, ਆਉਣ ਵਾਲੇ ਸਮੇਂ ਵਿੱਚ ਅੱਜ ਦੀਆਂ ਨਿੱਕੀਆਂ ਗੱਲਾਂ ਹੋਰ ਪਤਾ ਨਹੀਂ ਕਿੱਡੇ ਵੱਡੇ ਫਰਕ ਪਾਉਣਗੀਆਂ ਅੱਜ ਤੁਸੀਂ ਕੀ ਸੁਣਦੇ ਹੋ, ਪੜ੍ਹਦੇ ਹੋ, ਵੇਖਦੇ ਹੋ ਤੇ ਕਰਦੇ ਹੋ ਤੁਹਾਡੇ ਬੱਚਿਆਂ ਤੇ ਅਸਰ ਪਾਵੇਗਾ ਹੋ ਸਕਦਾ ਹੈ ਕਿ ਤੁਹਾਨੂੰ ਮੇਰੀਆਂ ਗੱਲਾਂ ਬੇਤੁਕੀਆਂ ਲੱਗਦੀਆਂ ਹੋਣ ਪਰ ਮੈਂ ਗੁਰਬਾਣੀ, ਸਾਇੰਸ ਦੇ ਹਿਸਾਬ ਨਾਲ ਗੱਲ ਕਰਦਾਂ, ਸਭ ਨੂੰ ਪਤਾ ਹੈ ਕਿ ਬੱਚਾ ਪੈਦਾ ਹੋਣ ਵੇਲੇ ਮਾਂ ਵੱਲੋਂ ਖਾਧੀ ਖੁਰਾਕ, ਸਰੀਰਕ ਕਿਰਿਆਵਾਂ, ਜੋ ਸੋਚਿਆ ਪੜ੍ਹਿਆ, ਵਿਚਾਰਿਆ ਜਾਂ ਕੀਤਾ ਬੱਚੇ ਦੇ ਮਾਨਸਿਕ, ਸਰੀਰਕ ਤੇ ਬੌਧਿਕ ਵਿਕਾਸ (#Overall_development) ਨੂੰ ਤੈਅ ਕਰਦੀ ਹੈ ਜੇ ਉਸਦਾ ਅਸਰ ਹੁੰਦਾ ਤੇ ਜੋ ਬੱਚੇ ਦੇਖਦੇ ਨੇ ਉਸਦਾ ਕਿਵੇਂ ਨਹੀਂ ਹੋਵੇਗਾ। ਪਰ ਅਸਲ ਫਰਕ ਤਾਂ ਸਿਰਫ ਦਿਖਦਾ ਹੀ ਨਹੀਂ ਪੈ ਤਾਂ ਹੁਣ ਵੀ ਬਹੁਤ ਗਿਆ ਬਹੁਤ ਛੋਟੀ ਜਿਹੀ ਗੱਲ ਮੈਂ ਅਖੀਰ ਤੇ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਬਹੁਤ ਛੋਟਾ ਲਫਜ਼ ਹੈ ਪਰ ਇਸ ਵਿੱਚ ਪੂਰੀ ਕਾਇਨਾਤ ਦੇ #ਸਿਰਜਣਹਾਰ (The Creator) ਦੀ ਵਡਿਆਈ ਹੈ ਫੋਕੇ ਕਰਮਕਾਂਡ ਛੱਡ ਕੇ ਕਰਦੇ ਰਹੋ ਨਾਲ ਬੇਨਤੀ ਕਰੋ ਕਿ ਆਪੇ ਹੀ ਕਰਤਾ ਸਮੱਤ ਬਖਸ਼ੇ ਆਪਣੇ।ਬੱਚਿਆਂ ਨੂੰ ਗੁਰਮਤਿ ਨਾਲ ਜੋੜੋ, ਗੁਰਬਾਣੀ ਨਾਲ ਜੋੜੋ ਗੁਰਬਾਣੀ ਅਰਥਾਂ ਸਮੇਤ ਪੜਾਓ ਆਉਣ ਵਾਲਾ ਸਮਾਂ ਤੁਹਾਡਾ ਹੀ ਨਹੀਂ ਤੁਹਾਡੇ ਆਂਡ ਗੁਆਂਢ ਤੇ ਰਿਸ਼ਤੇਦਾਰਾਂ ਦਾ ਵੀ ਚੰਗਾ ਹੋਵੇਗਾ।
ਧੰਨਵਾਦ ਸਹਿਤ
ਰਾਜਪਾਲ ਸਿੰਘ ਘੱਲ ਕਲਾਂ।
24 ਅਗਸਤ 2021