ਕਰਤਾਰ ਸਿੰਘ ਸਰਾਭਾ
ਦਾ ਜਨਮ ਪਿੰਡ ਸਰਾਭਾ ਵਿਖੇ 24 ਮਈ 1896 ਨੂੰ ਪਿੰਡ ਸਰਾਭਾ, ਜਿਲਾ ਲੁਧਿਆਣਾ ਵਿਖੇ ਹੋਇਆ।
ਕਰਤਾਰ ਸਿੰਘ ਸਰਾਭਾ 1912 ਵਿਚ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਏ, ਉੱਥੇ ਲਾਇਬ੍ਰੇਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਪੜ੍ਹਕੇ ਗੁਰੂ ਸਾਹਿਬ ਅਤੇ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਆਪਣਾ ਸਭ ਕੁਝ ਛੱਡ ਕੇ ਉਹ 1914 'ਚ ਵਾਪਸ ਭਾਰਤ ਆ ਗਏ ਸੀ।
17 ਸਾਲ ਦੀ ਉਮਰ ਵਿੱਚ, ਤੇ ਦੋ ਹਫਤਿਆ ਦੇ ਸਮੇਂ ਵਿੱਚ ਹਵਾਈ ਜਹਾਜ਼ ਦੀ ਟ੍ਰੇਨਿੰਗ ਲੈਣ ਵਾਲਾ ਪਹਿਲਾ ਸਿੱਖ ਨੌਜਵਾਨ ਸੀ ਕਰਤਾਰ ਸਿੰਘ ਸਰਾਭਾ।
ਰੂਹਾਂ ਦੇ ਜ਼ੋਰ ਨਾਲ ਲੜਾਈ ਲੜਨ ਵਾਲਾ 18 ਵੀਂ ਸਦੀ ਦਾ ਸਭ ਤੋਂ ਵੱਡਾ ਯੋਧਾ, ਉੱਡਣਾ ਸੱਪ, ਜਥੇਬੰਦੀਆ ਉਸਾਰਨ ਵਾਲਾ ਤੇ ਰਾਹ ਜਾਦਿਆ ਹੀ ਆਪਣੇ ਸ਼ਬਦਾਂ ਨਾਲ ਲੋਕਾਂ ਨੂੰ ਮੋਹ ਲੈਣ ਵਾਲਾ, ਪੂਰੀ ਅਖਬਾਰ ਉਰਦੂ 'ਚ ਹੱਥ ਨਾਲ ਲਿਖ ਕੇ ਫਿਰ ਉਸਦਾ ਤਰਜਮਾ ਗੁਰਮੁੱਖੀ 'ਚ ਕਰ ਕੇ ਆਪ ਆਪਣੇ ਹੱਥਾਂ ਨਾਲ ਪ੍ਰੈਸ ਮਸ਼ੀਨ ਗੇੜ ਕੇ ਅਖਬਾਰ ਛਾਪਣ ਤੋਂ ਕੇ ਲੈ ਇਸ ਅਖਬਾਰ ਨੂੰ ਘਰ ਘਰ ਪਹੁੰਚਾਉਣ ਲਈ ਸਾਈਕਲ ਤੇ ਕਈ ਸੌ ਮੀਲਾਂ ਗਾਹੁਣ ਵਾਲਾ ਯੋਧਾ ਐਸਾ ਯੋਧਾ ਸੀ ਕਰਤਾਰ ਸਿੰਘ ਸਰਾਭਾ।
ਰੂਹਾਂ ਦੇ ਜ਼ੋਰ ਨਾਲ ਲੜਾਈ ਲੜਨ ਵਾਲਾ ਯੋਧਾ, ਉੱਡਣਾ ਸੱਪ, ਜਥੇਬੰਦੀਆ ਉਸਾਰਨ ਵਾਲਾ ਤੇ ਰਾਹ ਜਾਦਿਆ ਹੀ ਆਪਣੇ ਸ਼ਬਦਾਂ ਨਾਲ ਲੋਕਾਂ ਨੂੰ ਮੋਹ ਲੈਣ ਵਾਲਾ, ਪੂਰੀ ਅਖਬਾਰ ਉਰਦੂ 'ਚ ਹੱਥ ਨਾਲ ਲਿਖ ਕੇ ਫਿਰ ਉਸਦਾ ਤਰਜਮਾ ਗੁਰਮੁੱਖੀ 'ਚ ਕਰ ਕੇ ਆਪ ਆਪਣੇ ਹੱਥਾਂ ਨਾਲ ਪ੍ਰੈਸ ਮਸ਼ੀਨ ਗੇੜ ਕੇ ਅਖਬਾਰ ਛਾਪਣ ਤੋਂ ਕੇ ਲੈ ਇਸ ਅਖਬਾਰ ਨੂੰ ਘਰ-ਘਰ ਪਹੁੰਚਾਉਣ ਲਈ ਸਾਈਕਲ ਤੇ ਕਈ ਸੌ ਮੀਲਾਂ ਗਾਹੁਣ ਵਾਲਾ ਐਸਾ ਯੋਧਾ ਸੀ ਕਰਤਾਰ ਸਿੰਘ ਸਰਾਭਾ।
ਇਤਿਹਾਸ ਵਿੱਚ ਦਰਜ ਹੈ ਕਿ ਬਾਬਾ ਸੋਹਣ ਸਿੰਘ ਭਕਣਾ ਦੇ ਹੁਕਮ ਉੱਪਰ ਸਰਦਾਰ ਸਰਾਭਾ ਨੇ ਦੋ ਦਿਨਾਂ ਦੇ ਵਿੱਚ 200 ਪਸਤੌਲ ਅਤੇ 2,000 ਕਾਰਤੂਸ ਜਮਾਂ ਕਰ ਕੇ ਬਾਬਾ ਭਕਣਾ ਨੂੰ ਸੌਂਪ ਦਿੱਤੇ ਸਨ। ਉਹ ਐਨਾ ਤੇਜ ਤਰਾਰ ਤੇ ਫੁਰਤੀਲਾ ਨੌਜਵਾਨ ਸੀ ਜੇ ਅੱਜ ਏਥੇ ਹੈ ਕੱਲ੍ਹ ਨੂੰ ਪਤਾ ਨਹੀਂ ਕਿੱਥੇ ਹੋਵੇ ਇਸੇ ਲਈ ਉਹ ਤੂਫਾਨਾਂ ਦੇ ਸ਼ਾਹ ਅਸਵਾਰ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਸੀ। ਖੁਸ਼ੀ ਵਾਲੀ ਗੱਲ ਇਝ ਹੈ ਕਿ ਆਪਣੇ ਪਿੰਡ ਦੇ ਗਦਰੀ ਬਾਬੇ ਸੁੰਦਰ ਸਿੰਘ ਵਿਰਕ ਕੋਲ ਉਹ ਕਈ ਵਾਰ ਰਾਤ ਨੂੰ ਘੱਲ ਕਲਾਂ ਵਿੱਚ ਰਹਿ ਕੇ ਗਿਆ ਸੀ।
ਫਰਵਰੀ 1915 ਵਿਚ ਅੰਗਰੇਜਾਂ ਦੇ ਵਿਰੁੱਧ ਇਕ ਹਥਿਆਰਬੰਦ ਇਨਕਲਾਬੀ ਯੋਜਨਾ ਬਣਾਉਂਦਿਆਂ ਹੋਇਆਂ ਗ੍ਰਿਫ਼ਤਾਰ ਕਰ ਲਏ ਗਏ। ਆਖੀਰ 16 ਨਵੰਬਰ, 1915
ਕਰਤਾਰ ਸਿੰਘ ਜੀ ਸਰਾਭਾ ਅਤੇ ਉਹਨਾਂ ਛੇ ਸਾਥੀਆਂ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ (ਪੂਨਾ)
ਸ਼ਹੀਦ ਬਖਸ਼ੀਸ਼ ਸਿੰਘ ਗਿੱਲਵਾਲੀ (ਅੰਮ੍ਰਿਤਸਰ)
ਸ਼ਹੀਦ ਸੁਰਾਇਣ ਸਿੰਘ ਗਿੱਲਵਾਲੀ (ਅੰਮ੍ਰਿਤਸਰ) ਵੱਡਾ
ਸ਼ਹੀਦ ਸੁਰਾਇਣ ਸਿੰਘ ਗਿੱਲਵਾਲੀ(ਅੰਮ੍ਰਿਤਸਰ) ਛੋਟਾ
ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ (ਅੰਮ੍ਰਿਤਸਰ)
ਸ਼ਹੀਦ ਹਰਨਾਮ ਸਿੰਘ ਸਿਆਲਕੋਟੀ ਪਿੰਡ ਭੱਟੀ ਗੁਰਾਇਆ ਨੂੰ ਫਰੰਗੀ ਸਰਕਾਰ ਨੇ ਸੈਂਟਰਲ ਜੇਲ੍ਹ ਲਹੌਰ ਵਿੱਚ ਫਾਂਸੀ ਚਾੜ੍ਹ ਕੇ ਸ਼ਹੀਦ ਕੀਤਾ।
ਇਹਨਾਂ ਸ਼ਹੀਦਾਂ ਦੀ ਲਿਖੀ ਕਵਿਤਾ ਦਾ ਉਹ ਬੰਦ ਜੋ ਕੁਝ ਬੰਦ ਇਤਿਹਾਸ ਵਿਚੋਂ ਮੇਟਣ ਦੀ ਕੋਸ਼ਿਸ਼ ਕੀਤੀ ਗਈ ਹੈ।
ਕਵਿਤਾ ਦੇ ਕੱਟੇ ਗਏ ਛੇ ਬੰਦ* :
ਸਦਾ ਜੀਵਣਾ ਨਹੀਂ ਜਹਾਨ ਅੰਦਰ,
ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀ।
ਸਦਾ ਕੂੜ ਦੀ ਰਹੇ ਨਾਂ ਜ਼ਾਰਸ਼ਾਹੀ,
ਸਦਾ ਜਾਬਰਾ ਹੱਥ ਤਲਵਾਰ ਨਾਹੀ।
ਰੰਗ ਬਦਲਦੀ ਰਹੇਗੀ ਸਦਾ ਕੁਦਰਤ,
ਬਣਦਾ ਵਖਤ ਕਿਸੇ ਦਾ ਯਾਰ ਨਾਹੀ।
ਹੋਸੀ ਧਰਮ ਦੀ ਜਿੱਤ ਅਖੀਰ ਬੰਦੇ,
ਬੇੜੀ ਪਾਪ ਦੀ ਲੱਗਣੀ ਪਾਰ ਨਾਹੀ।
ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ,
ਅਸੀ ਆਪਣੀ ਆਪ ਨਿਭਾ ਦਿਆਂਗੇ।
ਦੁੱਖ ਝੱਲਾਂਗੇ ਹੱਸਕੇ ਵਾਂਗ ਮਰਦਾਂ,
ਨਾਲ ਖ਼ੁਸ਼ੀ ਦੇ ਸੀਸ ਲਹਾ ਦਿਆਂਗੇ।
ਖ਼ਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ,
ਜੜ੍ਹ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ।
ਥੋੜੇ ਦਿਨਾਂ ਤਾਂਈ ਬੇੜਾ ਪਾਰ ਹੋਸੀ,
ਸਰੋਂ ਹੱਥ ਤੇ ਅਸੀ ਜਮਾਂ ਦਿਆਂਗੇ।
ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ,
ਵਿਦਾ ਬਖ਼ਸ਼ਣੀ ਖ਼ੁਸ਼ੀ ਦੇ ਨਾਲ ਸਾਨੂੰ।
ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ,
ਕੱਟ ਸਕਦੀ ਨਹੀਂ ਤਲਵਾਰ ਸਾਨੂੰ।
ਸਾਡੀ ਆਤਮਾ ਸਦਾ ਅਡੋਲ ਵੀਰੋ,
ਕਰੂ ਕੀ ਤੁਫੰਗ ਦਾ ਵਾਰ ਸਾਨੂੰ।
ਖ਼ਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ,
ਦਿਸੇ ਚਮਕਦੀ ਨੇਕ ਮਿਸਾਲ ਸਾਨੂੰ।
ਕੇਵਲ ਸਾਡੇ ਸ਼ਹੀਦ ਹੀ ਨਹੀਂ ਅਣਗੌਲੇ ਬਲਕਿ ਉਨ੍ਹਾਂ ਦੀਆਂ ਲਿਖਤਾਂ ਨੂੰ ਵੀ ਤੋੜ ਮਰੋੜ ਕੇ ਆਪਣੇ ਹਿਸਾਬ ਢਾਲ਼ ਲਿਆ ਗਿਆ। ਕੋਈ ਹੱਦ ਨੀ ਰੱਖੀ ਬੇਈਮਾਨੀ ਦੀ।
ਪ੍ਰਣਾਮ ਸ਼ਹੀਦਾਂ ਨੂੰ।
ਰਾਜਪਾਲ ਸਿੰਘ ਘੱਲ ਕਲਾਂ