ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਜਨਮ 1791 ਈ ਨੂੰ ਗੁੱਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ।
ਪੰਜਾਬੀ ਤੇ ਫ਼ਾਰਸੀ ਤੋਂ ਇਲਾਵਾ ਉਹਨਾ ਨੂੰ ਅੰਗਰੇਜ਼ੀ ਵੀ ਚੰਗੀ ਆਉਂਦੀ ਸੀ ਕੁਝ ਹੋਰ ਸਰੋਤਾਂ ਤੋਂ ਉਹਨਾ ਦੇ ਹੋਰ ਭਾਸ਼ਾਵਾਂ ਜਾਨਣ ਦਾ ਵੀ ਸੰਕੇਤ ਮਿਲਦਾ ਹੈ। ਸ਼ਸਤਰ ਵਿਦਿਆ ਵਿਚ ਸਰਦਾਰ ਹਰੀ ਸਿੰਘ ਨਲੂਆ ਬਹੁਤ ਨਿਪੁੰਨ ਸੀ। ਪਰੰਪਰਾ ਅਨੁਸਾਰ 1805 ਈ . ਬਸੰਤ ਦੇ ਮੇਲੇ ਉਤੇ ਸ . ਹਰੀ ਸਿੰਘ ਨਲਵਾ ਨੇ ਤੇਗ ਤੇ ਘੋੜ ਸਵਾਰੀ ਦੇ ਅਜਿਹੇ ਜੌਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸੈਨਾ ਵਿਚ ਚੋਣ ਕਰ ਲਈ।
ਸ੍ਰ. ਹਰੀ ਸਿੰਘ ਨਲੂਆ ਜੀ ਨੇ ਜਵਾਨੀ ਵੇਲੇ ਸ਼ੇਰ ਦਾ ਸ਼ਿਕਾਰ ਉਸ ਦੇ ਮੂੰਹ ਵਿੱਚ ਹੱਥ ਪਾਕੇ ਜਬਾੜਾ ਪਾੜ੍ਹ ਕੇ ਕੀਤਾ ਸੀ ਇਸ ਕਰਕੇ ਉਸ ਨੂੰ ਨਲਵਾ ਦਾ ਖਿਤਾਬ ਦਿੱਤਾ ਗਿਆ ਸੀ ਤੇ ਫੇਰ ਨਲੂਆ ਕਰਕੇ ਮਸ਼ਹੂਰ ਹੋਇਆ।
ਉਹ ਸਰੀਰਕ ਤੌਰ ਤੇ ਬਹੁਤ ਤਕੜਾ ਤੇ ਬਹੁਤ ਬਹਾਦਰ ਸੀ।
ਹਰੀ ਸਿੰਘ ਨਲਵਾ ਨੇ 1807 ਈ . ਵਿਚ ਕਸੂਰ ਦੀ ਜੰਗ , 1810 ਈ . ਵਿਚ ਸਿਆਲਕੋਟ ਦੀ ਜੰਗ , ਇਸ ਸਾਲ ਮੁਲਤਾਨ ਦੀ ਮੁਹਿੰਮ , 1813 ਈ . ਵਿਚ ਹਜ਼ਰੋ ਵਿਚ ਪਠਾਣਾਂ ਨਾਲ ਯੁੱਧ , 1815 ਈ . ਵਿਚ ਕਸ਼ਮੀਰ ਦਾ ਇਲਾਕਾ ਜਿੱਤਿਆ । ਇਕ ਸਾਲ ਬਾਅਦ ਕਸ਼ਮੀਰ ਦੇ ਗਵਰਨਰ ਹਰੀ ਸਿੰਘ ਨਲਵਾ ਬਣੇ । 1821 ਈ . ਵਿਚ ਹਜ਼ਰੋ ਦੇ ਇਲਾਕੇ ਦੇ ਗਵਰਨਰ ਬਣੇ । 1834 ਈ . ਵਿਚ ਪਿਸ਼ਾਵਰ ਨੂੰ ਜਿੱਤ ਕੇ ਉਥੇ ਸਿੱਖ ਰਾਜ ਕਾਇਮ ਕੀਤਾ।
ਪਠਾਣ ਬਹੁਤ ਬਹਾਦਰ ਮੰਨੇ ਜਾਂਦੇ ਨੇ ਪਰ ਨਲੂਏ ਦੇ ਨਾਮ ਤੋਂ ਪਠਾਣ ਵੀ ਕੰਬਦੇ ਸੀ।
ਅਫਗਾਨਿਸਤਾਨ ਦਾ ਜੋ ਇਲਾਕਾ ਕੋਈ ਫੌਜ ਨਹੀਂ ਜਿੱਤ ਸਕੀ ਨਲੂਏ ਨੇ ਉੱਥੇ ਖਾਲਸਾ ਰਾਜ ਦਾ ਝੰਡਾ ਝੁਲਾਇਆ।
ਅਫਗਾਨਿਸਤਾਨ ਵਿਚ ਅਫਗਾਨਾ ਨਾਲ ਲੜ੍ਹਦੇ ਹੋਏ ਦਰਾ ਖੈਬਰ ਵਿੱਚ ਦੋ ਹਮਲਾਵਰਾਂ ਨੇ ਪਿੱਠ ਪਿੱਛੋਂ ਦੋ ਗੋਲੀਆਂ ਮਾਰੀਆਂ ਫਿਰ ਵੀ ਹਰੀ ਸਿੰਘ ਨੇ ਉਹਨਾਂ ਹਮਲਾਵਰਾਂ ਦੇ ਡੱਕਰੇ ਕਰ ਦਿੱਤੇ ਤੇ 30 ਅਪ੍ਰੈਲ 1837 ਨੂੰ ਜਮਰੌਦ ਦੇ ਕਿਲ੍ਹੇ ਵਿੱਚ ਗਹਿਰੇ ਜਖਮਾਂ ਦੇ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਮਹਾਰਾਜਾ ਰਣਜੀਤ ਸਿੰਘ ਕੋਲ ਜਦ ਖਬਰ ਪੁੱਜੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਕਿਹਾ ਕਿ ਸਿੱਖ ਰਾਜ ਦਾ ਇੱਕ ਥੰਮ ਡਿੱਗ ਪਿਆ ਹੈ।
ਰਾਜਪਾਲ ਸਿੰਘ ਘੱਲ ਕਲਾਂ