**ਸੁਨੇਹਾਂ**
(1)
ਪਿੰਡ ਦੇ ਗਭਰੂਆਂ ਨੇ ਰਲਕੇ ਇੱਕ ਗਰੁੱਪ ਬਣਾਇਆ ਏ,
ਇੱਕ ਮੁੱਠ ਹੋ ਕੇ ਚੱਲਣਾ, ਨਾਹਰਾ ਵਿਕਾਸ ਦਾ ਲਾਇਆ ਏ,
ਯਾਰੋ ਸੋਹਣਾ ਸੁਪਨਾ ਲੈ ਲਿਆ ਜਾਗਦੀਆਂ ਜਮੀਰਾਂ ਨੇ
ਓਵਰਸੀਜ਼ ਗਰੁੱਪ ਬਣਾਇਆ ਘੱਲਕਲਾਂ ਦੇ ਪ੍ਰਦੇਸੀ ਵੀਰਾਂ ਨੇ
(2)
ਲਾ ਨਿੰਮ, ਪਿੱਪਲ, ਬਰਕੈਣਾ ਨਵਾਂ ਰਿਕਾਰਡ ਬਣਾ ਦਿੱਤਾ,
ਸਾਫ ਸਫ਼ਾਈਆਂ ਕਰਕੇ ਪਿੰਡ ਨੂੰ ਟਹਿਕਣ ਲਾ ਦਿੱਤਾ,
ਤਾਹੀਓ ਪੈਂਦੀਆਂ ਹਰ ਰੋਜ ਨੈਟ ਦੇ ਉਤੇ ਤਸਵੀਰਾਂ ਨੇ,
ਓਵਰਸੀਜ਼ ਗਰੁੱਪ ਬਣਾਇਆ ਘੱਲਕਲਾਂ ਦੇ ਪ੍ਰਦੇਸੀ ਵੀਰਾਂ ਨੇ
(3)
ਪਰਾਈਮ ਏਸ਼ੀਆ ਟੀਵੀ ਨੇ ਸੁਨੇਹਾਂ ਪੰਜਾਬ ਨੂੰ ਦਿੱਤਾ ਹੈ
ਸਾਰਾ ਪੰਜਾਬ ਹੀ ਲਾਵੇ ਬੂਟੇ ਜੇ ਬਚਾਉਣਾ ਆਪਣਾ ਖਿੱਤਾ ਹੈ,
ਪੰਜਾਬੀਓ ਘੱਲਾਂ ਤੋਂ ਸਿੱਖ ਲੋ ਕਿੰਝ ਬਦਲਣਾ ਏ ਤਕਦੀਰਾਂ ਨੇ,
ਓਵਰਸੀਜ਼ ਗਰੁੱਪ ਬਣਾਇਆ ਘੱਲਕਲਾਂ ਦੇ ਪ੍ਰਦੇਸੀ ਵੀਰਾਂ ਨੇ
(4)
ਮਾੜੀਆਂ ਸਰਕਾਰਾਂ ਤੇ ਸਦਾ ਰਹਿੰਦੇ ਲੱਖ ਉਲਾਮੇ ਲੋਕਾਂ ਨੂੰ,
ਪੱਗਾ ਦੇ ਰੰਗ ਬਦਲਕੇ ਰੰਗਲੇ ਪੰਜਾਬ ਨੂੰ ਚਿੰਬੜੀਆਂ ਜੋਕਾਂ ਨੂੰ,
ਨਾ ਸੱਚ, ਨਾ ਧਰਮ, ਨਾ ਕਰਮ ਭੁੱਲੇ ਕੀ ਆਖਿਆ ਗੁਰ ਪੀਰਾਂ ਨੇ,
ਓਵਰਸੀਜ਼ ਗਰੁੱਪ ਬਣਾਇਆ ਘੱਲਕਲਾਂ ਦੇ ਪ੍ਰਦੇਸੀ ਵੀਰਾਂ ਨੇ
(5)
ਮਿੱਤਰੋ ਬਹੁਤ ਕੁਝ ਏ ਕਰਨਾ ਬਾਕੀ ਅਜੇ ਤਾਂ ਸੁਰੂਆਤਾਂ ਨੇ
ਪਿੰਡ ਨੂੰ ਨੰਬਰ ਵਨ ਬਣਾਉਣਾ ਅਗਲੀਆਂ ਬਾਤਾਂ ਨੇ
ਵਲੰਟੀਅਰ ਵੀਰੋ ਕਰਲੋ ਸੇਵਾ ਜਾਣਾ ਮੱਚ ਸ਼ਰੀਰਾਂ ਨੇ
ਓਵਰਸੀਜ਼ ਗਰੁੱਪ ਬਣਾਇਆ ਘੱਲਕਲਾਂ ਦੇ ਪ੍ਰਦੇਸੀ ਵੀਰਾਂ ਨੇ
Nanja Ghalkalan
Ph 98727-42681
Date10-08-2022