ਅਾਪਣੀਅਾਂ ਹੱਸਦੀਅਾਂ ਅੱਖਾਂ ਦੇ ਓਹਲੇ,
ਬੰਨ੍ਹ ਮਾਰ ਰੱਖਿਅਾ ਹੰਝੂਅਾਂ ਦੇ ਦਰਿਅਾਵਾਂ ਨੂੰ,
ਜ਼ਿੰਦਗੀ ਪੀੜਾਂ ਸੰਗ ਸਫਰ ਮੁਕਾੳੁਂਦੀ ਅਾੲੀ,
ਹਾਸਿਅਾਂ ਓਹਲੇ ਬੁੱਝਿਅਾ ਨਾ ਕਿਸੇ ਹਾਵਾਂ ਨੂੰ,
ਤਰਸ ਗੲੇ ਅਾਂ ੲਿਸ ਜ਼ਿੰਦਗੀ ਦੇ ਵਿੱਚ,
ਮਾਨਣ ਲੲੀ ਠੰਡੀਅਾਂ ਹੁਣ ਤਾਂ ਛਾਵਾਂ ਨੂੰ,
ਕੋੲੀ ਖੁਸ਼ੀਅਾਂ ਲੈ ਕੇ ਅਾਵੇਗਾ ਘਰ ਮੇਰੇ,
ਅਾਂਸ 'ਚ ੳੁਡਾੲਿਅਾ ਬਨੇਰੇ ਬੈਠੇ ਕਾਵਾਂ ਨੂੰ,
ਲੱਭਾਂ ਕੌਣ ਮੇਰਾ ਸਭ ਤੋਂ ਵੱਧ ਅਾਪਣਾ ੲੇ ੲੇਥੇ,
ਨਿਹਾਰਦਾਂ ਜਦ ਮੈਂ ਲਿਖ ਕੇ ਰੱਖੇ ਨਾਵਾਂ ਨੂੰ,
ਥੋੜ੍ਹੇ ਬਹੁਤ ਤਾਂ ਯਾਦ ਰਹਿ ਗੲੇ ਹੋਣੇ ਨੇ,
ਅਾਪਣੇ ਬਣੇ ਹਜ਼ਾਰਾਂ 'ਚੋ ੲਿਹਨਾਂ ਥਾਵਾਂ ਨੂੰ,
ਸਭ ਦੇ ਦੁੱਖ ਵੰਡਾਉਣ ਵਾਲ਼ਿਆਂ ਦੇ ਨੇੜ੍ਹੇ ਹੋ,
ਮਹਿਸੂਸ ਕਰੂ ਕੋਈ ਤਪਦੀ ਭੱਠੀ ਬਣੇ ਸਾਹਾਂ ਨੂੰ,
ੲਿੱਕ ਦਿਨ ਅਾ ਗਲ ਲਾੳੁਣਗੀਅਾਂ ਜੋ 'ਗਿੱਲ',
ਤਰਸ ਕੇ ਨਾ ਤੁਰ ਜਾਵਾਂ ੳੁਹਨਾਂ ਬਾਹਵਾਂ ਨੂੰ।.....ਰਾਜ ਗਿੱਲ