ਦੁਨੀਅਾ ਬੇਅੈਤਬਾਰੀ ਅੈ ਅੌਖਾ ਯਕੀਨ ਕਿਸੇ ਤੇ ਅਾਵੇ,
ੲਿਕ ਵਾਰ ਜੋ ਦਗਾ ਦੇਵੇ ੳੁਹਨੂੰ ਫੇਰ ਨਾ ਕਦੇ ਗਲ ਲਾਵੇ,
ਅੰਤ ਸਦਾ ਮਾੜਾ ਹੁੰਦਾ ਜੇ ਕੋੲੀ ਸੱਪਾਂ ਤਾਂੲੀ ਦੁੱਧ ਪਿਅਾਵੇ,
ਦੁੱਖ ਹੁੰਦਾ ਜਦ ਅਾਪਣਾ ਕੋੲੀ ਮਤਲਵ ਕੱਡ ਕੇ ਰੰਗ ਵਟਾਵੇ,
ਬਦਕਾਰ ਹੈ ੳੁਹ ਕੁੜੀ ਜਿਹੜੀ ਪਿੳੁ ਦੀ ੲਿਜ਼ਤ ਖੇਹ ਪਵਾਵੇ,
ਮਾੜਾ ਪੁੱਤ ਨਾ ਹੋਵੇ ਜਿਹੜਾ ਪਿੳੁ ਨੂੰ ਥਾਣੇ ਵਿਚ ਲੈ ਜਾਵੇ,
ਖੂਨ ਦੇ ਰਿਸ਼ਤੇ ਵੀ ਟੁੱਟ ਜਾਂਦੇ ਜਦ ਪੈਸਾ ਅਾਪਣਾ ਰੰਗ ਵਖਾਵੇ,
ਮਾੜ੍ਹਾ ਸਮਾਂ ਸੋਚ ਜੋੜਿਅਾ ਧਨ ਅੰਤ ਮਾੜੇ ਵਕਤ ਪਹੁੰਚਾਵੇ,
ਭਰਿਸ਼ਟ ਕਮਾੲੀ, ਧਨ ਪਰਾੲਿਅਾ, ਤੀਜੀ ਪੀੜ੍ਹੀ ਨਾ ਪਾਵੇ,
ਹਰ ਕੋੲੀ ਲੁੱਟਣ ਨੂੰ ਫਿਰਦਾ ੲੇਥੇ ਖਲਕਤ ਨੂੰ ਕੌਣ ਸਮਝਾਵੇ,
ਜਿੰਨ੍ਹਾ ਰੱਬ ਤੇ ਡੋਰੀਅਾ ਨਹੀ ਮਰਦੇ ਲੱਖ ਕੋੲੀ ਦਗੇ ਕਮਾਵੇ,
'ਰਾਜ' ਅਾਪਣੇ ਹੋਰ ਵੀ ਬਣ ਜਾਣੇ ਬੰਦਾ ੲਿੱਜ਼ਤ ਨਾ ਕਦੇ ਗਵਾਵੇ।