ਬਾਹਰਲਿਅਾ ਮੁਲਕਾਂ ਵਾਲੇ ਵੀ ਪਤੰਦਰ ਬਾਹਲੇ ਹੀ ਰੋਂਦੇ ਨੇ,
ਪਾੳੁਂਦੇ ਨੇ ਵੀਡਿਓ ਬਣਾ ਕੇ ਜਦੋ ਰੋਟੀ ਪਕਾੳੁਂਦੇ ਕਪੜੇ ਧੋਂਦੇ ਨੇ,
ਵੀਰੋ ਅਾਪਣੀ ਮਰਜ਼ੀ ਨਾਲ ਹੀ ਚੁਣਿਅਾ ਸੀ ਪਰਦੇਸ ਤੁਸੀ,
ਪੰਜੀ ਚੌਹੀ ਸਾਲੀ ਅਾ ਕੇ ਭੰਡਦੇ ਅਾਂ ਬੜਾ ਅਾਪਣਾ ਦੇਸ਼ ਤੁਸੀ,
ਕਦੇ ਅਾਖਦੇ ਜ਼ਿੰਦਗੀ ਅੈਥੋ ਜਿਹੀ ਨਹੀ ਕਿਤੇ ਵੀ ਸੁਖਾਲੀ ਅਾ,
ਕਦੇ ਅਾਖਦੇ ੲਿੰਡੀਅਾ ਚ ਨਜ਼ਾਰੇ ਭਾਵੇਂ ਚੁੱਕਦੇ ਪਰਾਲੀ ਅਾ,
ੲਿੱਕ ਚੀਜ਼ ਹੀ ਮਿਲੂ ਲਾੲੀਫ ਵਿੱਚ ਜਾਂ ਸਹੂਲਤਾਂ ਜਾ ਮਾਪੇ,
ਪਰਦੇਸ 'ਚ ਕਿਸ਼ਤਾ ਤੇ ਲੈ ਘਰ ਤੁਸੀ ਖੁਦ ਸਹੇੜੇ ਨੇ ਸਿਅਾਪੇ,
ਮਾਪਿਅਾਂ ਵੱਲੋਂ ਤਾਂ ਤੁਸੀ ਗੲੇ ਅੌਲਾਦ ਨੇ ਵੀ ਨਹੀ ਪੁੱਛਣਾ,
ਜਿਸ ਦਿਨ ਤੁਰ ਗੲੇ, ਸੰਸਕਾਰ ਲੲੀ ਬਸ ਸੰਡੇ ਤਕ ਰੁਕਣਾ,
ੳੁਂਝ ਬੜ੍ਹਾ ਪਿੰਡ ਦਾ ਵੀ ਤੁਸੀ ਮੋਹ ਜਿਹਾ ਜਿਤਾੳੁਨੇ ਅਾ,
ਫੇਰ ਕੲੀਅਾ ਸਾਲਾ ਬਾਅਦ ਕਿਤੇ ਪਿੰਡ ਅਾੳੁਨੇ ਅਾਂ,
ਫੇਸਬੁੱਕ ੳੁਤੇ ਫੋਟੋ ਪਾ ਕੇ ਅਾਖਦੇ ਓਹ ਕਿ ਡਾਲਰ ਛਾਪਦੇ,
ਜੇ ਪਿੰਡ ਯਾਰ ਕੋੲੀ ਪਾ ਦੇਵੇ ਸਵਾਲ ਫਿਰ ਸੌ ਗੲੇ ਜਾਪਦੇ,
ਛੱਡ ਦਿਓ ਵਿਖਾਵੇ ਝੂਠੇ ਲੱਖ ਮਹੀਨੇ ਦਾ ਕਮਾੳੁਣ ਵਾਲਿਓ,
2 ਲੱਖ ਕੁਝ ਵੀ ਨਹੀ ਪਿੰਡ ਗੇੜਾ ਲਾਓ ਕਮਾੳੂ ਬਾਹਲਿਓ,
ਮਾਣ ਲੳੁ ਅਨੰਦ ਜ਼ਿੰਦਗੀ ਦਾ ਤੇਜੀ ਨਾਲ ਲੰਘ ਚੱਲੀ ਅੈ,
ਕਿੰਨੇ ਅਾਪਣੇ ਬਣਾੳੁ ੲਿਹਦੇ ਵਿਚ ਅਾਖਰ ਨੂੰ ਜ਼ਿੰਦ ਫੇਰ ਕੱਲੀ ਅੈ,
ਕੌੜੀਅਾ ਨੇ ਗੱਲਾਂ ਰਾਜ ਘੱਲ ਕਲਾਂ ਵਾਲੇ ਦੀਅਾਂ, ਪਰ ਖਰੀਅਾਂ,
ਕਿਸੇ ਕੋਲੋ ਪੁਛ ਨਹੀ ਅਾਪਣੇ ਤਜਰਬੇ ਚੋ ਤੁਹਾਡੇ ਅੱਗੇ ਧਰੀਅਾਂ।
ਰਾਜਪਾਲ ਸਿੰਘ ਘੱਲ ਕਲਾਂ.....