4 ਜੂਨ ਦਾ ਦਿਨ ਮਨ ਨੂੰ ਧੂਹ ਜਿਹੀ ਪਾ ਜਾਂਦਾ, ਦਿਲ ਮਾਰਦਾ ਧਾਹਾਂ ਕਲੇਜਾ ਮੂੰਹ ਨੂੰ ਆ ਜਾਂਦਾ।
੫੨ ਗੁਰਧਾਮ ਰਾਤ ਨੂੰ ਇੱਕੋ ਵਾਰੀ ਢਾਹ ਦਿੱਤੇ, ਕਦੇ ਨਾ ਮਿਟਣੇ ਜਖਮ ਸਿੱਖਾਂ ਦੇ ਦਿਲ ਨੂੰ ਲਾ ਦਿੱਤੇ।
ਹੋ ਜਾਣੀ ਬੇਅਦਬੀ ਸਿੱਖਾ ਦਾ ਖੂਨ ਐਂਨਾ ਡੁੱਲਣਾ, ਸਾਕਾ ਨੀਲਾ ਤਾਰਾ ਸਿੱਖਾ ਨੂੰ ਕਦੇ ਨਹੀ ਭੁੱਲਣਾ।
ਦਿੱਲੀ ਹੋਇਆ ਕਤਲੇਆਮ ਬੇਕਸੂਰੇ ਸਿੱਖਾ ਦਾ, ਬਹੁਤ ਕੀਤਾ ਨੁਕਸਾਨ ਬੇਕਸੂਰੇ ਸਿੱਖਾ ਦਾ।
ਸਰਕਾਰਾ ਬਦਲ ਦੀਆਂ ਰਹੀਆਂ ਪਰ ਧਰਵਾਸ ਨਹੀ ਮਿਲਿਆ, ਇਨਸਾਫ ਤਾਂ ਕੀ ਮਿਲਣਾ ਸੀ ਅਜੇ ਪਰਵਾਸ ਨਹੀ ਮਿਲਿਆਂ।
ਵੱਧ ਗਿਆ ਭਿਸ਼ਟਾਚਾਰ ਜਾਂਦਾ ਹੈ ਦੇਸ਼ ਮੇਰਾ ਝੁਕਿਆ, ਕਾਲਾ ਧਨ ਮਗੌਣਾ ਬਾਹਰੋ ਝੰਡਾ ਰਾਮ ਦੇਵ ਚੁੱਕਿਆ,
ਫੇਰ 4 ਜੂਨ ਦੀ ਰਾਤ 2011 ਨੂੰ ਜਾ ਆਈ, ਸੁੱਤੇ ਹੋਏ ਭਗਤਾ ਤੇ ਕੀਤੀ ਫੋਰਸ ਆਣ ਚੜ੍ਹਾਈ,
ਭੰਨ ਕੈਮਰੇ ਲਾਇਟਾ ਬਲਬ ਬੁਝਾ ਦਿੱਤੇ, ਮਾਰ ਮਾਰ ਕੇ ਡਾਂਗਾ ਸਾਰੇ ਭਗਤ ਭਜਾ ਦਿੱਤੇ।
ਔਰਤਾਂ, ਬਿਰਧ ਤੇ ਬੱਚੇ ਕੁੱਟੇ ਮੰਚ ਤੇ ਅੱਗ ਮਚਾਈ, ਛਾਲ ਮਾਰ ਭੱਜ ਰਾਮਦੇਵ ਨੇ ਆਪਣੀ ਜਾਨ ਬਚਾਈ।
ਜੋ ਹੋਇਆ ਤਸ਼ੱਦਦ ਸੰਗਤਾਂ ਤੇ ਜਾਂਦਾ ਨਹੀ ਗਣਿਆ, ਅੱਜ ਦੇ ਸਮੇ ਦਾ ਚਾਣਕਿਆ ਬਾਬਾ ਰਾਮ ਦੇਵ ਬਣਿਆਂ।
ਹੁਣ ਫੇਰ ਕਹਿੰਦੇ 3 ਜੂਨ ਨੂੰ ਬਾਬੇ ਅੰਦੋਲਨ ਕਰਨਾ, ਰਾਮ ਲੀਲਾ ਵਾਲੇ ਮੰਚ ਦੇ ਉੱਤੇ ਬਾਬੇ ਦੇਣਾ ਧਰਨਾ।
ਨਾਲੇ ਉੱਥੇ ਆਉਣਾ ਦੱਸਦੇ ਅੰਨਾ ਹਜ਼ਾਰੇ ਨੇ, ਹਨੂੰਮਾਨ ਦੇ ਵਾਗੂੰ ਜਿਸ ਮਾਰੇ ਲਲਕਾਰੇ ਨੇ,
ਜਨ ਲੋਕਪਾਲ ਬਿੱਲ ਕਹਿੰਦਾ ਲਿਆਂ ਕੇ ਛੱਡੂੰਗਾ, ਆਪਣੀ ਜਿੰਦਗੀ ਦੇਸ਼ ਦੇ ਲੇਖੇ ਲਾ ਕੇ ਛੱਡੂੰਗਾ।
ਸੱਚ ਨਾ ਲਿਖਦੀ ਜਿਆਦਾ ਸੱਚ ਸੁਣਾਉਣ ਨਹੀ ਦਿੰਦੇ, ਨਾਲੇ ਕੁੱਟਦੇ ਰੱਜ ਕੇ ਮੁੜਕੇ ਰੋਣ ਨਹੀ ਦਿੰਦੇ।
ਕਰ ਅਰਦਾਸ ਚਮਕੌਰ ਸਿੰਘ ਸੱਚੇ ਸਤਿਗੁਰ ਅੱਗੇ, ਸੁਖੀ ਵਸੇ ਮੇਰਾ ਦੇਸ਼ ਇਹਨੂੰ ਤੱਤੀ ਵਾਓ ਨਾ ਲੱਗੇ।